ਕਦੋਂ ਮਿਟੇਗੀ ਇਹ ਭੁੱਖ? Poem by C. P. Sharma

ਕਦੋਂ ਮਿਟੇਗੀ ਇਹ ਭੁੱਖ?

ਪੇਟ ਦੀ ਭੁੱਖ ਤਾਂ ਸਭ ਨੂੰ ਹੋੰਦੀ ਹੈ
ਪਸ਼ੂਆਂ ਨੂੰ ਵੀ ਸਤਾਉਂਦੀ ਹੈ
ਪਰ ਉਨਾਂਹ ਦੀ ਭੁੱਖ ਦੀ
ਇਕ ਸੀਮਾ ਹੈ।
ਪੇਟ ਭਰਣ ਤੋਂ
ਉਹ ਵੀ ਟਿਕ ਬੈਠ
ਜੁਗਾਲੀ ਕਰਦੇ ਨੇ,
ਦੂਸਰਿਆਂ ਦੀ ਖੁਰਲੀ ਵਿਚ
ਮੂੰਹ ਨਹੀਂ ਮਾਰਦੇ ਫਿਰਦੇ ਨੇ ।

ਦੂਜੇ ਪਾਸੇ ਮਨੁੱਖ ਹੈ,
ਉਸਦਾ ਕਦੇ ਪੇਟ ਹੀ ਨਹੀਂ ਭਰਦਾ
ਉਸਦੀਆਂ ਇੱਛਾਵਾਂ ਦਾ ਕੋਈ ਅੰਤ ਹੀ ਨੀ
ਦੂਸਰਿਆਂ ਦੀ ਖੁਰਲੀ ਵਿਚ ਮੂੰਹ ਮਰਣ ਤੋਂ ਹਟਦਾ ਹੀ ਨੀ
ਬਿਨਾ ਲੋੜ ਹੀ ਨਵੀਂ ਨਵੀਆਂ ਲੋੜ ਢੁੰਡ ਲੈਂਦਾ ਹੈ
ਸਾਥੀਆਂ ਤੇ ਹੋਰ ਜੀਵਾਂ ਦੀ ਕੋਈ ਪ੍ਰਵਾਹ ਨੀ
ਅਮੀਰ ਸਭ ਦਾ ਹਿੱਸਾ ਹੜੱਪ ਦੇ ਨੇ
ਗਰੀਬ ਲਈ ਕੁੱਝ ਛੱਡ ਦੇ ਹੀ ਨੀ! ! !

ਲੜਾਈ ਦਾ ਮੈਦਾਨ ਬਣ ਗਈ ਏ ਦੁਨੀਆ
ਅਮੀਰ ਤੇ ਗਰੀਬ ਵਿਚ ਲੜਾਈ
ਗਰੀਬ ਦੀ ਭੁੱਖ ਨਾਲ ਲੜਾਈ
ਸਦੀਆਂ ਬੀਤ ਗਈਆਂ
ਅਮੀਰਾਂ ਦੀ ਭੁੱਖ
ਅਜੇ ਤਕ ਨੀ
ਮਿਟੀ

ਇਸ਼ਤਿਹਾਰਾਂ ਨੇ
ਤਾਂ ਅੱਗ ਵਿਚ ਘਿਉ
ਪਾ ਦਿਤਾ ਹੈ, ਭੁੱਖ ਨੂੰ ਭੜਕਾਉਣ ਦਾ
ਕੰਮ ਕੀਤਾ ਹੈ, ਕਿਥੇ ਲੈ ਜਾਊਗੀ ਇਹ ਅਮੀਰੀ ਦੀ ਭੁੱਖ?
ਕਦੋਂ ਸਿੱਖੇਗਾ ਇਹ ਮਨੁੱਖ ਮਿਲ ਬੈਠ ਕੇ ਖਾਣਾ?
ਕਦੋਂ ਸੁਣੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਨੇਹਾ,
ਨਾਮ ਜਪੋ, ਕਿਰਤ ਕਰੋ, ਵੰਡ ਛਕੋ? ? ?

kadaun mitegi eh bhukh?

pet di bhukh tan sabh nu hondi hai
pashuan nu vi sataundi hai
par unah di bhukh di
ek seema hai
pet bharan taun
uh vi tik baith jugali
karde ne, dusriyan di
khurali vich muh marde ni phirde

duje pase manukh hai
usda pet hi ni bharda
usdian ichchhawan da koi ant ni
dusariyan di khurli wich muh maran to hatda hi ni
bina lod vi navian lod dhundh lainda hai
saathian te hor jeevan di koi prawah ni
amir sabh da hissahadap lende ne
garib lai kujh chhad de hi ni! ! !

ladai da maidan ban gai e dunia
amir te gareeb wich ladai
garib di bhuk nal ladai
saiyan beet gaiyan
amiran di bhukh
aje teek ni
miti

ishtiharan ne tan
agg wich ghiu pa dita hai
bhukh nu bhadakaun da kam kita hai
kithe lai jaugi e amiri di bhukh?
kadaun sunega e manukh
Guru Gobind Singh ji nu
nam japo, kirat karo, wand chhako

This is for Nargis Tabassum who found it difficult to read Punjabi script.

ਕਦੋਂ  ਮਿਟੇਗੀ ਇਹ ਭੁੱਖ?
Wednesday, August 31, 2016
Topic(s) of this poem: hunger
COMMENTS OF THE POEM
READ THIS POEM IN OTHER LANGUAGES
C. P. Sharma

C. P. Sharma

Bissau, Rajasthan
Close
Error Success