Mandeep Khanpuri

Mandeep Khanpuri Poems

Written by- Mandeep khanpuri ਪੁਰਾਣੇ ਸਮੇਂ ਦੀਆਂ ਗੱਲਾਂ

ਆਵੇ ਯਾਦ ਪੁਰਾਣੇ ਹੱਲੇ ਦੀ,
ਕੂਲਰਾਂ ਦੀ ਥਾਂ ਝੱਲੇ ਦੀ।
...

ਮਿਹਨਤਕਸ਼ ਬੰਦੇ

ਤੰਗੀ ਤੁਰਸ਼ੀ ਚਲਦੀ ਰਹਿੰਦੀ,
ਅੱਗ ਦੁੱਖਾਂ ਦੀ ਬਲਦੀ ਰਹਿੰਦੀ ,
...

ਜਿੱਤਾਂ ਹਾਰਾਂ

ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ
ਕਾਲੀਆਂ ਰਾਤਾਂ ਢੱਲਦੀਆਂ ਰਹਿੰਦੀਆਂ
...

ਜਵਾਨੀ ਤੇ ਸ਼ਾਮ
...

ਮਿੱਠੀਆ- ਮਿੱਠੀਆ ਗੱਲਾ ਕਰਕੇ ਛੂਰੀਆ ਵਾਗੂੰ ਤੇਜ ਹੋਏ
ਰੇਜਾ ਵਾਲਿਆ ਪਰਪੌਜ ਕੀ ਕੀਤਾ ਝੱਟ ਹੀ ਸੱਜਣ ਚੇਜ ਹੋਏ
ਜਿਹੜੇ ਦਿਲ ਵਿੱਚ ਰੱਖੇ ਉਹ ਹੀ ਕਰ ਗਏ ਕਿਨਾਰੇ
ਹੁਣ ਦੋ ਹੀ ਨੇ ਸਹਾਰੇ ਹੌਕੇ ਤੇ ਹੰਝੂ ਖਾਰੇ
...

ਗੁੱਸੇ ਦਾ ਹੱਲ


ਤਾਰੂ ਨੂੰ ਗੁੱਸੇ ਵਿੱਚ ਗਾਲਾਂ ਕੱਢਦਿਆਂ ਦੇਖ ਕੇ
...

ਪਿਆਰ ਦੀ ਕੋਟੀ ਪਾ ਕੇ ਜਿਹਦੇ
ਘੁੰਮਣੀ ਚੰਬੇ ਦੀ ਵਾਦੀ
ਸ਼ਿਵ ਸਿੰਘ ਉਹਦਾ ਦਾਦਾ ਲੱਗਦਾ
ਵਤਨ ਕੋਰ ਆ ਦਾਦੀ
...

Mandeep Khanpuri Biography

mandeep khanpuri is a punjabi language lyricist poet and author..his poems enjoy immense popularity with the general public and have won high acclaim from critics.)

The Best Poem Of Mandeep Khanpuri

Old Days Memory Of Punjab

Written by- Mandeep khanpuri ਪੁਰਾਣੇ ਸਮੇਂ ਦੀਆਂ ਗੱਲਾਂ

ਆਵੇ ਯਾਦ ਪੁਰਾਣੇ ਹੱਲੇ ਦੀ,
ਕੂਲਰਾਂ ਦੀ ਥਾਂ ਝੱਲੇ ਦੀ।
ਦਾਦੀ ਦੀਆਂ ਮਿੱਠੀਆਂ ਬਾਤਾਂ ਸੀ,
ਖੁੱਲ੍ਹੇ ਅਸਮਾਨ ਦੀ ਛਾਂ ਥੱਲੇ ਰਾਤਾਂ ਸੀ।
ਵੇਹੜੇ ਖੁੱਲ੍ਹੇ ਖੁੱਲ੍ਹੇ ਸੀ, ਅੱਗ ਸੇਕਣ ਨੂੰ ਚੁੱਲ੍ਹੇ ਸੀ।
ਕੰਮ ਸ਼ਗਨਾਂ ਦੇ ਵੇਲੇ ਇਕੱਠ ਸੀ,
ਘੋੜੀਆਂ ਸਿੱਠਣੀਆਂ ਤੇ ਸਿਆਣਿਆਂ ਦੀ ਮੱਤ ਸੀ।
ਹੁਣ ਨਾ ਉਹ ਦਿਨ ਰਹੇ ਨਾ ਰਾਤਾਂ,
ਨਾ ਦਾਦੀ ਦੀਆਂ ਬਾਤਾਂ।
ਨਾ ਚੇਹਕਦੇ ਵੇਹੜੇ ਚਿੜੀਆਂ ਘੁੱਗੀਆਂ ਨਾਲ,
ਨਾ ਧੁੱਪੇ ਵਹਿ ਕੇ ਕੋਈ ਸੇਕੇ ਸਿਆਲ।
ਚਿੱਠੀਆਂ ਦੀ ਥਾਂ ਫੋਨਾਂ ਤੇ ਹੁੰਦੀਆਂ ਗੱਲਾਂ,
ਕੋਈ ਨਾ ਕੁੜੀ ਦੀ ਡੋਲੀ ਮਗਰ ਕਰੇ ਪੱਲਾ।
ਰੰਗ ਦੁਨੀਆ ਦੇ ਹੋਰ ਤੋਂ ਹੋਰ ਹੋ ਗਏ,
ਰਿਸ਼ਤੇ ਨਾਤੇ ਦਿਲੋਂ ਕਮਜ਼ੋਰ ਹੋ ਗਏ।
ਪੈਂਦਾ ਐ ਭੁਲੇਖਾ ਮੈਨੂੰ ਕੱਚਿਆਂ ਵਿਹੜਿਆਂ ਦਾ,
ਸੱਥ ਚ ਬੈਠੇ ਵੱਡੇ ਵਡੇਰਿਆਂ ਦਾ।
ਕਿੱਕਲੀ ਪਾਉਂਦੀਆਂ ਨੱਚਦੀਆਂ ਮੁਟਿਆਰਾਂ ਦਾ,
ਵਿਆਹ ਵਿੱਚ ਢੋਲੀ ਦੇ ਡਗੇ ਤੇ ਤਾਲਾਂ ਦਾ।
ਖੇਤਾਂ ਵਿਚ ਵਗਦੇ ਹੋਏ ਪਾਣੀ ਦੀਆਂ ਛੱਲਾਂ ਦਾ,
ਪੈਂਦਾ ਐ ਭੁਲੇਖਾ ਮੈਨੂੰ ਕੱਚਿਆਂ ਵਿਹੜਿਆਂ ਦਾ।
ਰਾਹ ਵਿਚ ਖੇਡਦੇ ਨਿੱਕੜੇ ਲਾਲਾਂ ਦਾ,
ਰਿਬਨ ਰੰਗ ਬਿਰੰਗੇ ਗੁੰਦੇ ਵਾਲਾਂ ਦਾ।
ਅਸਮਾਨੀ ਪਈ ਸਤਰੰਗੀ ਪੀਂਘਾਂ ਦਾ,
ਜੰਗਲ ਵਿੱਚ ਨੱਠਦੇ ਬਾਰਾਂ ਸਿੰਗਾ ਦਾ।
ਕੋਠੇ ਉੱਤੇ ਉੱਡ ਦੀਆਂ ਘੁੱਗੀਆਂ ਗਟਾਰਾਂ ਦਾ,
ਚਰਖੇ, ਮਧਾਣੀਆਂ ਤੇ ਮੱਝਾਂ ਦੀਆਂ ਧਾਰਾਂ ਦਾ ॥
ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060

Mandeep Khanpuri Comments

Mandeep Khanpuri Quotes

ਰੱਬ ਦੀ ਮਾਂ ਅਸੀਂ ਚਾਰ ਭੈਣਾਂ ਸਾਡਾ ਇੱਕ ਨਾ ਭਾਈ ਪਰ ਇਹ ਗੱਲ ਨਾ ਕਦੇ ਦਿਲ ਤੇ ਲਾਈ ਸਾਡਾ ਚਿਡ਼ੀਆਂ ਦੇ ਨਾਲ ਵਿਹੜਾ ਭਰਿਆ ਪਰ ਦੁੱਖ ਹੋਣ ਨਾ ਦਿੱਤਾ ਕਦੇ ਬਾਪੂ ਤਾਈਂ ਸਾਨੂੰ ਭੁੱਖੀਆਂ ਤੱਕ ਕੇ ਰੋਟੀ ਉਹਦੇ ਕੋਲੋਂ ਵੀ ਖਾ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ ਸਾਡੇ ਦਾਜ ਨੂੰ ਜੋੜਦੀ ਆ ਖ਼ੁਦ ਨੂੰ ਆਪ ਉਹ ਤੋੜਦੀ ਆਂ ਸਾਡੇ ਵੱਲ ਜਦ ਆਉਣ ਤਕਲੀਫਾਂ ਮੂਹਰੇ ਖੜ੍ਹ ਖੜ੍ਹ ਮੋੜਦੀ ਆ ਜਿੰਨੀ ਕੀਤੀ ਉਹਨੇ ਸਾਨੂੰ ਕਿਸੇ ਰੁੱਖ ਤੋਂ ਛਾਂ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ ਖ਼ੁਸ਼ੀਆਂ ਨੂੰ ਆਵਾਜ਼ਾਂ ਮਾਰਦੀ ਆ ਨਾ ਕਦੇ ਆਪਣਾ ਸਿਰ ਸੰਵਾਰਦੀ ਆਂ ਸੂਟ ਚੁੰਨੀਆਂ ਪੁਰਾਣੇ ਲੈ ਲੈਂਦੀ ਸਾਡੇ ਲਈ ਆਪਣੇ ਚਾਵਾਂ ਨੂੰ ਮਾਰਦੀ ਆ ਉਹਦੇ ਕਦਮਾਂ ਜਿੰਨੀ ਪਵਿੱਤਰ ਕੋਈ ਜੱਗ ਤੇ ਥਾਂ ਨਾ ਹੋਊ ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ ਲੇਖਕ ---ਮਨਦੀਪ ਖਾਨਪੁਰੀ Mandeep khanpuri ਮੋਬਾਇਲ ਨੰਬਰ - 9779179060 ਪਤਾ -- ਖਾਨਪੁਰ ਸਹੋਤਾ ਹੁਸ਼ਿਆਰਪੁਰ

Close
Error Success