Thursday, March 22, 2018

ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ Comments

Rating: 0.0

ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ
ਮੁਮਕਿਨ ਹੈ ਤੁਹਾਡਾ ਹੱਥ ਨਾ ਜਲੇ
ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ
ਰੋਜ਼ ਨੇਮ ਨਾਲ ਚੜ੍ਹ ਰਿਹਾ ਹੈ
ਮੁਮਕਿਨ ਹੈ ਕਲ੍ਹ ਨੂੰ ਨਾ ਚੜ੍ਹੇ
ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ
ਧਰਤੀ ਦੀ ਆਕ੍ਰਸ਼ਣ ਨਾਲ ਜਕੜਿਆ
ਮੁਮਕਿਨ ਹੈ ਅਗਲੇ ਪਲ
ਉਡ ਕੇ ਛੱਤ ਨਾਲ ਜਾ ਲੱਗੇ

ਬੇਥਵ੍ਹੀਆਂ?
ਤਾਂ ਬੇਥਵ੍ਹੀਆਂ ਹੀ ਸਹੀ
ਪਰ ਮੇਰੀ ਸੋਚ ਨੇ ਤਾਂ ਇਸ ਪਲ
ਸੂਰਜ ਦੁਆਲੇ ਘੁੰਮਣ ਤੋਂ ਨਾਂਹ ਕਰ ਦਿਤੀ ਹੈ।

ਨਹੀਂ ਅਸੰਭਵ ਨਹੀਂ
ਪ੍ਰਕ੍ਰਿਤੀ ਦੇ ਹੁਕਮ ਤੇ ਕਿੰਤੂ ਕਰਨਾ
ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ
ਹੁਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ
ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ।
...
Read full text

Ajmer Rode
COMMENTS
Close
Error Success