ਓਹ ਬਾਤਾਂ ਨਾ ਰਹੀਆਂ Poem by Lakshay Gaba

ਓਹ ਬਾਤਾਂ ਨਾ ਰਹੀਆਂ

ਹੁਣ ਓਹ ਦਿਲ, ਓਹ ਜਜਬਾਤ ਤੇ ਓਹ ਬਾਤਾਂ ਨਾ ਰਹੀਆਂ
ਮੈਂ ਫੋਲੇਆ ਨਾ ਦੁਖ ਪਰ ਗੱਲਾਂ ਬੁੱਜ ਲਯੀਆਂ ਕਯੀਆਂ
ਕਹੰਦੇ ਸੀ ਜੇਓੰਦੇ ਜਯੋਂ ਕਦੇ ਵਖ ਨਾ ਹੋਵਾਂਗੇ
ਮੈਂ ਉਡੀਕਦਾ ਹਾਂ ਅੱਜ ਵੀ, ਬਸ ਤੂੰ ਆਉਂਦੀ ਹੀ ਨਹੀ ਆਂ
ਬਸ ਹੁਣ ਓਹ ਦਿਲ, ਓਹ ਜਜਬਾਤ ਤੇ ਓਹ ਬਾਤਾਂ ਨਾ ਰਹੀਆਂ

ਤੂੰ ਮੁੜ ਆ ਚਾਹੇ ਦਿਲ ਰਾਜ਼ੀ ਅੱਜ ਵੀ ਏ
ਸੋ ਆਕੜਾ ਵਿਖਾਵਾਂ ਪਰ ਤੇਰੇ ਲਯੀ ਪਯਾਰ ਅੱਜ ਵੀ ਏ
ਜਦੋਂ ਪੈ ਜਾਣ ਸ਼ਾਮਾਂ ਤੇ ਨਿਕਲ ਆਉਣ ਤਾਰੇ, ਸੋਹੰ ਰੱਬ ਦੀ ਲਵੀ ਕਰਦਾ ਤੇਨੂੰ ਯਾਦ ਅੱਜ ਵੀ ਏ
ਗੱਲਾਂ ਮਿਠੀਆਂ ਲਖ ਸਨ, ਕੁੱਜ ਮੈਂ ਬੋਲੀਆਂ ਕੁੱਜ ਤੂੰ ਕਹੀਆਂ
ਪਰ ਹੁਣ ਹ ਦਿਲ, ਓਹ ਜਜ਼ਬਾਤ ਤੇ ਓਹ ਬਾਤਾਂ ਨਾ ਰਹੀਆਂ

ਯਾਦ ਹੋਊ ਓਹ ਜ਼ਮਾਨਾ, ਜਦੋਂ ਨਿੱਤ ਮੇਰੇ ਲਯੀ ਸੱਜ ਕੇ ਆਉਂਦੀ ਸੀ
ਬੈਠ ਸਾਹਮਣੇ ਪਾ ਅੱਖਾਂ ਵਿੱਚ ਅੱਖਾਂ, ਫੇਰ ਨਿਮਾ -ਨਿਮਾ ਮੁਸਕਾਉਂਦੀ ਸੀ
ਕਿੰਜ ਭੁੱਲਾਂ ਮੈਂ ਤੂੰ ਹੀ ਦੱਸ, ਕਿ ਤੂੰ ਕਿੰਨਾ ਮੈਨੂੰ ਚਾਹੁੰਦੀ ਸੀ
ਜੋ ਇੱਕ ਪਲ ਦੀ ਜੁਦਾਈ ਨਾ ਜਰਦੇ ਸੀ, ਹੁਣ ਉਮਰਾਂ ਦੀਯਾਂ ਸਹੀਆਂ
ਦਸ ਕਯੋਂ ਹੁਣ ਓਹ ਦਿਲ, ਓਹ ਜਜ਼ਬਾਤ ਤੇ ਓਹ ਬਾਤਾਂ ਨਾ ਰਹੀਆਂ

ਫੋਟੋਆਂ ਚ ਲਬਦਾ ਹਾਂ ਤੇਰੇ ਚੇਹਰੇ ਨੂੰ
ਓਨਾ ਹੀ ਇਸ਼ਕ ਤੇਨੂੰ ਹੁਣ ਵੀ ਕਰਦਾਂ ਚਾਹੇ ਆਜ਼ਮਾ ਲਵੀਂ ਜਿਹਰੇ ਨੂੰ
ਨਿਮਾਣੀ ਜਿੰਦ ਏ ਛੋਟੀ ਤੇਰੀ ਉਡੀਕ ਨਾਲੋਂ, ਖੋਰੇ ਮੁੱਕ ਜੇ ਵੇਲੇ ਕਿਹੜੇ ਨੂੰ
ਬਸ ਆਹੀ ਹੈ ਇਕ ਕਮੀ ਹੋਰ ਮਾਸਾਂ ਵੀ ਨਾ ਰਹੀਆਂ
ਕਿ ਤੇਰੇ ਮੇਰੇ ਵਿਚ ਓਹ ਪਿਯਾਰ, ਓਹ ਜਜ਼ਬਾਤ ਤੇ ਓਹ ਬਾਤਾਂ ਨਾ ਰਹੀਆਂ

Monday, January 5, 2015
Topic(s) of this poem: love hurts
COMMENTS OF THE POEM
READ THIS POEM IN OTHER LANGUAGES
Lakshay Gaba

Lakshay Gaba

Moga, India
Close
Error Success