Hard Work Never Die Written By Mandeep Khanpuri Poem by Mandeep Khanpuri

Hard Work Never Die Written By Mandeep Khanpuri

ਮਿਹਨਤਕਸ਼ ਬੰਦੇ

ਤੰਗੀ ਤੁਰਸ਼ੀ ਚਲਦੀ ਰਹਿੰਦੀ,
ਅੱਗ ਦੁੱਖਾਂ ਦੀ ਬਲਦੀ ਰਹਿੰਦੀ ,
ਰੁੱਤ ਬਹਾਰ ਦੀ ਢਲਦੀ ਰਹਿੰਦੀ ।
ਮਾੜੇ ਲੇਖਾਂ ਨੂੰ ਰੋਈ ਨਾ ,
ਤੂੰ ਰੱਬ ਤੋਂ ਮੁਨਕਰ ਹੋਈ ਨਾ ।
ਮੈਂ ਮੰਨਦਾ ਤੇਰੀ ਅਜ਼ਲ ਤੋਂ,
ਦੁਖਦਾਇਕ ਕਹਾਣੀ ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ ॥

ਫ਼ਿਕਰਾਂ ਵਿੱਚ ਡੁੱਬ ਡੁੱਬ ਕੇ ,
ਇਨਸਾਨ ਹੋਵੇ ਭਾਵੇਂ ਘਾਹ,
ਪੀਲਾ ਪੈ ਜਾਂਦਾ ।
ਪਰਵਰਦਿਗਾਰ ਜਦ ਨਾਲ ਹੋਵੇ,
ਦੀਵਾ ਗੁੱਲ ਹੁੰਦਾ ਹੁੰਦਾ ਰਹਿ ਜਾਂਦਾ ।
ਮਿਹਨਤਕਸ਼ ਨਹੀਓਂ ਹਾਰ ਦੇ ਹੁੰਦੇ,
ਕਦੇ ਵੀ ਪ੍ਰਾਣੀ ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ॥

ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060

Hard Work Never Die Written By Mandeep Khanpuri
COMMENTS OF THE POEM
READ THIS POEM IN OTHER LANGUAGES
Close
Error Success