ਇਕ ਰਾਹੀ Ikk Rahi Punjabi Poetry By Ranjot Singh Poem by Ranjot Singh Chahal

ਇਕ ਰਾਹੀ Ikk Rahi Punjabi Poetry By Ranjot Singh

*ਇਕ ਰਾਹੀ*

ਮੰਜ਼ਿਲ ਦਾ ਹਾਲੇ ਪਤਾ ਨਹੀਂ
ਪਰ ਮੁੱਕ ਗਏ ਮੇਰੇ ਰਾਹ
ਕੱਲਾ ਤੁਰਿਆ ਜਾਂਦਾ ਸੀ
ਜ਼ਿੰਦ ਬਣ ਗਈ ਏ ਗਵਾਹ

ਭੀੜ ਦੇ ਵਿਚੋਂ ਲੰਘਿਆ ਮੈਂ
ਦੁਨੀਆਂ ਵੱਲੋਂ ਡੰਗਿਆ ਮੈਂ
ਆਪਣਿਆਂ ਮੇਰਾ ਸਾਥ ਛੱਡਿਆ
ਪਰਾਇਆਂ ਨੇ ਸੀ ਮੰਗਿਆ ਮੈਂ

ਆਦਤ ਉਹਦੀ ਪੈ ਗਈ ਮੈਨੂੰ
ਖੁਆਬ ਉਹਦੇ ਸਜਾਉਣ ਲੱਗਾ
ਰਾਗਾਂ ਦਾ ਮੈਨੂੰ ਪਤਾ ਨਹੀਂ ਸੀ
ਪਰ ਉਹਦੇ ਗੀਤ ਗਾਉਣ ਲੱਗਾ

ਜ਼ਿੰਦ ਔਖੀ ਜਦੋਂ ਹੋਣ ਲੱਗੀ
ਦਿਲ ਨੂੰ ਮੈਂ ਸਮਝਾਉਣ ਲੱਗਾ
ਝੂਠ-ਫ਼ਰੇਬ ਦਾ ਨਾਟਕ ਕਰਕੇ
ਖੁਦ ਨੂੰ ਮੈਂ ਅਪਨਾਉਣ ਲੱਗਾ

ਜੋਤ ਤੋਂ ਮੈਂ ਪਾਗਲ ਬਣਿਆਂ
ਜ਼ਿੰਦ ਓਹਦੇ ਲੇਖੇ ਲਾਉਣ ਲੱਗਾ
ਕਿਤੇ ਉਹਦਾ ਸਾਥ ਮੈਨੂੰ ਮਿਲ ਜਾਵੇ
ਬਾਰ-ਬਾਰ ਰੱਬ ਧਿਆਉਣ ਲੱਗਾ

Wednesday, July 29, 2020
Topic(s) of this poem: life
COMMENTS OF THE POEM
READ THIS POEM IN OTHER LANGUAGES
Close
Error Success