ਮਾਸੂਮੀਅਤ Innocence Poetry By Ranjot Singh Poem by Ranjot Singh Chahal

ਮਾਸੂਮੀਅਤ Innocence Poetry By Ranjot Singh

*ਮਾਸੂਮੀਅਤ*

ਮਾਸੂਮੀਅਤ ਹੁੰਦੀ ਮਹਿੰਗੀ ਜੀ
ਨਾ ਮਿਲੇ ਦੁਕਾਨਾਂ ਹੱਟੀਆਂ ਤੋਂ
ਇਹ ਮਿਲਦੀ ਹੈ ਕਿਸਮਤ ਨਾਲ
ਨਾ ਮਿਲੇ ਪੈਸੇ ਦੀਆਂ ਵੱਟੀਆਂ ਤੋਂ

ਕਈ ਮਾਸੂਮ ਹੁੰਦੇ ਬਸ ਦਿਖਣ ਲਈ
ਕਈ ਦਿਲ ਤੋਂ ਸੱਚੀ ਸਿੱਧੇ ਨੇ
ਕਈ ਵਾਰ ਕਰਨ ਦਾ ਜ਼ਬਾਨਾਂ ਦਾ
ਕਈ ਬੋਲੀ ਅੱਗੋਂ ਮਿੱਠੇ ਨੇ

ਕਈ ਪਿਆਰ ਦਿਖਾਉਣ ਲੁੱਟਣ ਲਈ
ਕਈ ਪਿਆਰ ਦੀ ਅੱਗੋਂ ਲੁੱਟੇ ਨੇ
ਕਈ ਜਿਸਮ ਚਾਹਤ ਵਿੱਚ ਮਰ ਗਏ ਨੇ
ਕਈ ਭੁੱਲ-ਭੁਲੇਖੇ ਸੁੱਤੇ ਨੇ

ਕਈ ਚੰਗਾ ਬਣਨ ਦਿਖਾਵੇ ਲਈ
ਕਈ ਚੰਗੇ-ਚੰਗੇ ਮੁੱਕੇ ਨੇ
ਕਈ ਪੱਥਰਾਂ ਵਾਂਗੂੰ ਭਾਰੇ ਨੇ
ਕਈ ਕਾਗਜ਼ਾਂ ਵਾਂਗੂ ਸੁੱਕੇ ਨੇ

ਕਈ ਸ਼ੌਕ ਹੰਕਾਰ ਦਾ ਰੱਖਦੇ ਨੇ
ਕਈ ਫੋਕੀ ਟੋਹਰ ਦੇ ਪੁੱਟੇ ਨੇ
ਜੋ ਆਪਣਾ-ਆਪਣਾ ਕਹਿੰਦੇ ਸੀ
ਉਨ੍ਹਾਂ ਆਪਣਿਆਂ ਦੇ ਗਲ ਘੁੱਟੇ ਨੇ

Wednesday, July 29, 2020
Topic(s) of this poem: life and death
COMMENTS OF THE POEM
READ THIS POEM IN OTHER LANGUAGES
Close
Error Success