ਖ਼ਾਲੀ ਹੱਥ ਮੌਤ Khali Hath Mout Poetry By Ranjot Poem by Ranjot Singh Chahal

ਖ਼ਾਲੀ ਹੱਥ ਮੌਤ Khali Hath Mout Poetry By Ranjot

*ਖ਼ਾਲੀ ਹੱਥ ਮੌਤ*

ਘੜੀ ਵਿਛੜਨ ਦੀ ਹੁਣ ਆ ਗਈ ਏ
ਦੂਰ ਸਭ ਤੋਂ ਜਾਣਾ ਪੈਣਾ ਏ
ਜੋ ਕਮਾਇਆ ਸੀ ਮੈਂ ਆਪਣੇ ਲਈ
ਸਭ ਕੁਝ ਏਥੇ ਛੱਡ ਜਾਣਾ ਪੈਣਾ ਏ

ਲੰਮਾ ਰਸਤਾ ਉਸ ਦਾਤੇ ਦਾ
ਖਾਲੀ ਹੱਥ ਜਾਣਾ ਪੈਣਾ ਏ
ਕੁਝ ਨੀ ਜਾਣਾ ਨਾਲ ਮੇਰੇ
ਬਸ ਰੱਬ ਦਾ ਨਾਮ ਧਿਆਣਾ ਏ

ਹੁਣ ਸੋਚਦਾ ਮੈਂ ਕੀ ਖੱਟਿਆ
ਏਨੇ ਝੂਠ ਬੋਲੇ ਮੈਂ ਜ਼ਿੰਦਗੀ ਵਿਚ
ਇਹਨੇ ਪਾਪ ਕੀਤੇ ਮੈਂ ਦੁਨੀਆ ਤੇ
ਹੁਣ ਕੀ ਖੱਟਿਆ, ਦੱਸ ਕੀ ਖੱਟਿਆ

ਜੇ ਚੰਗੇ ਕਰਮ ਕੁਝ ਕਰ ਲੈਂਦਾ
ਤਾਂ ਸੌਖੇ ਹੀ ਮਰ ਜਾਣਾ ਸੀ
ਏਨਾ ਸਮਾਂ ਬੈਡ ਤੋੜ ਕੇ
ਵੀ ਹੁਣ ਦਰਦ ਕਮਾਣਾ ਸੀ

ਨਾਲ ਕੁਝ ਨੀ ਜਾਣਾ ਬੰਦਿਆਂ
ਜ਼ਿੰਦਗੀ ਦਾ ਪਲ ਮਾਣ ਲੈ ਤੂੰ
ਖ਼ੁਸ਼ੀਆਂ ਵੰਡਿਆ ਕਰ ਸਭਨੂੰ
ਜੇ ਖੁਸ਼ ਹੋ ਕੇ ਹੈ ਜਾਣਾ ਤੂੰ

COMMENTS OF THE POEM
READ THIS POEM IN OTHER LANGUAGES
Close
Error Success