Never Give Up, Written By Mandeep Khanpuri Poem by Mandeep Khanpuri

Never Give Up, Written By Mandeep Khanpuri

ਜਿੱਤਾਂ ਹਾਰਾਂ

ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ
ਕਾਲੀਆਂ ਰਾਤਾਂ ਢੱਲਦੀਆਂ ਰਹਿੰਦੀਆਂ
ਕੂੜੇ ਵਿੱਚ ਜੋ ਸੁੱਟੀਆਂ ਬੱਚੀਆਂ
ਉਹ ਵੀ ਸੱਜਣਾ ਪਲਦੀਆਂ ਰਹਿੰਦੀਆਂ
ਪਾਰ ਸਮੁੰਦਰੋਂ ਧੀ-ਪੁੱਤ ਜਿੰਨਾ ਦੇ
ਮਾਵਾਂ ਫ਼ਿਕਰਾਂ ਦੀ ਭੱਠੀ ਬਲਦੀਆਂ ਰਹਿੰਦੀਆਂ
ਦੂਜੀ ਦੇ ਗਲ਼ ਮਹਿੰਗਾ ਸੂਟ ਦੇਖ ਕੇ
ਔਰਤਾਂ ਹੀ ਔਰਤਾਂ ਤੋਂ ਜਲਦੀਆਂ ਰਹਿੰਦੀਆਂ
ਬੈਂਕਾਂ ਵਿੱਚ ਕੀ ਜਮ੍ਹਾਂ ਕਰਵਾਈ ਏ
ਬਸ ਆਈਆਂ ਚਲਾਈਆਂ ਚਲਦੀਆਂ ਰਹਿੰਦੀਆਂ
ਦੇਖੀ ਕਿਤੇ ਕੋਸ਼ਿਸ਼ ਕਰਨੀ ਨਾ ਛੱਡ ਦੀ
ਕਿਸਮਤ ਤੇ ਔਕੜਾਂ ਬੰਦੇ ਨੂੰ ਤਲਦੀਆਂ ਰਹਿੰਦੀਆਂ
ਰੱਬ ਦਾ ਜ਼ਿਕਰ ਤੂੰ ਰੱਖੀ ਪਿਆਰੇ
ਇਹਦੇ ਨਾਲ ਮੁਸੀਬਤਾਂ ਟਲਦੀਆਂ ਰਹਿੰਦੀਆਂ

ਲੇਖਕ- ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060

Never Give Up, Written By Mandeep Khanpuri
COMMENTS OF THE POEM
READ THIS POEM IN OTHER LANGUAGES
Close
Error Success