New Shayari Written By Mandeep Khanpuri Poem by Mandeep Khanpuri

New Shayari Written By Mandeep Khanpuri

ਪਿਆਰ ਦੀ ਕੋਟੀ ਪਾ ਕੇ ਜਿਹਦੇ
ਘੁੰਮਣੀ ਚੰਬੇ ਦੀ ਵਾਦੀ
ਸ਼ਿਵ ਸਿੰਘ ਉਹਦਾ ਦਾਦਾ ਲੱਗਦਾ
ਵਤਨ ਕੋਰ ਆ ਦਾਦੀ
ਉਸ ਦੀ ਪਿਆਸ ਮਿਟਾਉਣ
ਦੀ ਖ਼ਾਤਿਰ
ਸ਼ਰਬਤ ਅੱਖਾਂ ਚੋਂ ਡੋਲੂ
ਉਸ ਦੀ ਸ਼ਾਨ ਖਿਲਾਫ ਜੋ ਜਾਵੇ
ਮੈਂ ਇੱਕ ਲਫ਼ਜ਼ ਨਾ ਬੋਲੂ
ਮੇਰੇ ਵਿੱਚੋਂ ਜ਼ਿਆਦਾ
ਉਹ ਮਿਲਣਾ
ਜੇ ਮੈਨੂੰ ਕੋਈ ਫਰੋਲੂ



ਜਿਸ ਦਿਨ ਨਾ ਤੇਰੀ
ਦੀਦ ਹੁੰਦੀ
ਉਸ ਦਿਨ ਬੇੜਾ ਗਰਕ ਹੁੰਦਾ
ਤੇਰੇ ਬਿਨਾ ਇਕ ਪਲ ਜੋ ਲੰਘੇ
ਇਕ ਪਲ ਵੀ ਉਹ ਤਾਂ ਨਰਕ ਹੁੰਦਾ
ਰੁੱਸ ਜਾਂਦਾ ਜਿਸ ਦਿਨ ਰਾਂਝਾ
ਉਸ ਦਿਨ ਸਾਡਾ ਵਰਤ ਹੁੰਦਾ
ਰਾਤਾਂ ਨੂੰ ਤੇਰੇ ਸੁਪਨੇ ਲੈਣੇ
ਇਹ ਮੁਹੱਬਤ ਦਾ ਹੋਮ ਵਰਕ ਹੁੰਦਾ



ਲੱਠ ਵਰਗਾ ਤੂੰ ਚੋਬਰ ਮੁੰਡਿਆ
ਮੈਂ ਵੀ ਲੰਮੀ ਲੱਜੀ
ਮੇਰੇ ਸਿਰ ਦਾ ਸੱਚੀ ਬਣਜਾ
ਬਣ ਜਾ ਫੁੱਲ ਤੂੰ ਸੱਗੀ
ਬਾਲੀ ਵਾਰਸ ਤੂੰ ਜਿੰਦੜੀ ਦਾ
ਤੇਰੇ ਬਿਨ ਨਾ ਚੱਲਣੀ ਗੱਡੀ
ਬੇਬੇ ਦੇਖੂ ਝਿੜਕਾਂ ਮਾਰੂ
ਗੁੱਟ ਤੇ ਤੇਰਾ ਨਾ ਲਖਵਾਕੇ
ਗਲਤੀ ਕਰ ਲਈ ਵੱਡੀ



ਰੋਟੀ ਸੜ ਗਈ
ਤੈਨੂੰ ਦੇਖਣ ਲਈ
ਭੱਜ ਕੇ ਕੋਠੇ ਚੜ੍ਹ ਗਈ
ਜਾਂਦੇ ਦੀ ਤੇਰੀ ਪਿੱਠ ਦੇਖ ਕੇ
ਇਸ਼ਕ ਖੁਮਾਰੀ ਚੜ੍ਹ ਗਈ
ਮਨਦੀਪ ਖਾਨਪੁਰੀ
ਵਿਚੋਂ ਟਿੱਚਰਾਂ ਕਰਦਾ
ਜਦ ਸ਼ੀਸ਼ੇ ਅੱਗੇ ਖੜ੍ਹ ਗਈ
ਲਿਖ ਕੇ ਜੋ ਤੂੰ ਸ਼ੇਅਰ ਦਿੱਤਾ
ਮੈਂ ਉੱਚੀ ਉੱਚੀ ਗਾਵਾਂ
ਜੇ ਸੱਜਣਾ ਤੂੰ ਕੰਗਣ ਹੋਵੇ
ਮੈਂ ਚੁੰਮ ਕੇ ਬਾਹੀ ਪਾਵਾ
ਮਨਦੀਪ ਖਾਨਪੁਰੀ

New Shayari Written By Mandeep Khanpuri
COMMENTS OF THE POEM
READ THIS POEM IN OTHER LANGUAGES
Close
Error Success