ਗੁੱਸੇ ਦਾ ਹੱਲ
ਤਾਰੂ ਨੂੰ ਗੁੱਸੇ ਵਿੱਚ ਗਾਲਾਂ ਕੱਢਦਿਆਂ ਦੇਖ ਕੇ
ਤਾਇਆ ਉਜ਼ਾਗਰ ਸਿੰਘ ਕੋਲ ਆ ਖੜਿਆ।
'ਪੁੱਤ ਕੀ ਗੱਲ ਹੋ ਗਈ ਸੂਰਜ ਦੀ ਟਿੱਕੀ ਵਾਂਗੂੰ ਭਖਿਆ ਫਿਰਦਾ ਏ। ' ਤਾਇਆ ਸਾਡੇ ਕੋਲੋਂ ਖਾ ਪੀ ਕੇ,
ਸਾਡੇ ਬਾਰੇ ਹੀ ਲੋਕਾਂ ਕੋਲੋਂ ਮਾੜਾ ਬੋਲਦਾ।' ਇਹੋ ਜੇ ਬੰਦੇ ਨੂੰ ਤਾਂ ਛਿੱਤਰ ਮਾਰ ਕੇ ਪਿੰਡੋਂ ਭਜਾ ਦੇਈਏ। 'ਚੱਲ ਛੱਡ, ਪੁੱਤ ਗੁੱਸੇ ਦਾ ਮੂੰਹ ਤਾਂ ਨਹੀਂ ਹੁੰਦਾ, ਪਰ ਇਹ ਭਰਿਆ ਭਰਾਇਆ ਬੰਦਾ ਖਾ ਜਾਂਦਾ, ਸਿਆਣਪ ਵਰਤੀ ਦੀ ਆ।' 'ਉਹਦੇ ਨਾਲੋਂ ਭੈੜਾਂ ਤਾਂ ਤਰਲੋਚਨ ਦਰਜੀ ਆ ਜਿਹੜਾ ਤੈਨੂੰ ਓਧਰੋਂ ਸੁਣ ਕੇ ਇਧਰ ਦੱਸਣ ਆ ਗਿਆ।'
'ਜੇ ਤੇਰਾ ਬਹੁਤਾ ਹੀ ਹੇਜ ਸੀ, ਮੂੰਹ ਤੋੜ ਕੇ ਉਸਨੂੰ ਜਵਾਬ ਦਿੰਦਾ, ਪੁੱਤ ਕਦੇ ਵੀ ਕਿਸੇ ਗੱਲ ਦਾ ਗੁੱਸੇ ਵਿੱਚ ਹੱਲ ਨਹੀਂ ਕੱਢੀ ਦਾ ਹੁੰਦਾ। ' ਠੰਡੇ ਦਿਮਾਗ਼ ਤੋ ਕੰਮ ਲਈਏ, ਆਖਦੇ ਨੇ ਲੋਹੇ ਨੂੰ ਕੋਈ ਕੱਟ ਨਹੀਂ ਸਕਦਾ, ਪਰ ਜਦੋਂ ਇਹ ਗਰਮ ਹੁੰਦਾ ਹੈ ਅੱਗ ਨਾਲ ਰੋਮ ਰੋਮ ਮਚਿਆ ਪਿਆ ਹੁੰਦਾ ਏ, ਮਾਮੂਲੀ ਸੱਟਾਂ ਨਾਲ ਹੀ ਟੁੱਟ ਕੇ ਬਿਖਰ ਜਾਂਦਾ ਏ।' ਤਾਏ ਦੀ ਗੱਲ ਸੁਣ ਕੇ ਤਾਰੂ ਦਾ ਗੁੱਸਾ ਪਤਾ ਨਹੀਂ ਕਿਹੜੇ ਅੰਬਰੀਂ ਉੱਡ ਗਿਆ, ਤੇ ਸਰੀਰ ਠੰਡਾ ਤੇ ਹਲਕਾ ਮਹਿਸੂਸ ਕਰਨ ਲੱਗ ਗਿਆ। ਜਿਵੇਂ ਸਿਰ ਤੋਂ ਕੋਈ ਵੱਡਾ ਬੋਝ ਲੱਥ ਗਿਆ ਹੋਵੇ।
ਲੇਖਕ ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ
ਹੁਸ਼ਿਆਰਪੁਰ
9779179060
This poem has not been translated into any other language yet.
I would like to translate this poem