ਰੱਬ ਤੋਂ ਕੀ ਮੰਗਿਆ / Rabb To Ki Mangea By Ranjot Singh Poem by Ranjot Singh Chahal

ਰੱਬ ਤੋਂ ਕੀ ਮੰਗਿਆ / Rabb To Ki Mangea By Ranjot Singh

*ਰੱਬ ਤੋਂ ਕੀ ਮੰਗਿਆ*

ਬਿਨਾਂ ਮੰਗੇ ਮਿਲ ਗਏ ਦਰਦ ਬਹੁਤ
ਅੱਜ ਰੱਬ ਤੋਂ ਮੈਂ ਤੈਨੂੰ ਮੰਗਿਆ
ਮੰਗਣਾ ਤਾਂ ਬਹੁਤ ਕੁਝ ਸੀ
ਪਰ ਮੈਂ ਤੈਨੂੰ ਮੰਗਿਆ

ਰੱਬ ਕਹਿੰਦਾ ਹੋਰ ਵੀ ਮੰਗ ਲੈ ਤੂੰ
ਮੈਂ ਕਿਹਾ, ਦੇ ਦਿਓ ਖੁਸ਼ੀਆ ਹਜ਼ਾਰ ਉਹਨੂੰ
ਰਹੇ ਹਸਦੀ ਖਿੜੇ ਗੁਲਾਬ ਵਾਂਗੂੰ
ਕਦੇ ਦੁੱਖ ਨਾ ਆਵੇ ਉਹਦੀ ਜ਼ਿੰਦਗੀ 'ਚ
ਉਹ ਮਹਿਕਦੀ ਰਹੇ ਬਹਾਰ ਵਾਂਗੂੰ

ਰੱਬ ਕਹਿੰਦਾ ਹੋਰ ਵੀ ਮੰਗ ਲੈ ਅੱਜ
ਮੈਂ ਕਿਹਾ, ਦੇਣਾ ਤਾਂ ਉਹਦਾ ਦਿਦਾਰ ਦੇ ਦੇ
ਉਹ ਵੀ ਕਰੇ ਪਿਆਰ, ਜਿਵੇਂ ਮੈਂ ਕਰਾ
ਉਹ ਵੀ ਸੋਚੇ, ਜਿਵੇਂ ਮੈਂ ਸੋਚਾਂ
ਉਹ ਵੀ ਚਾਹਵੇ ਜਿਵੇਂ ਮੈਂ ਚਾਹਵਾਂ
ਬਸ ਹੋਰ ਕੁਝ ਨਹੀਂ ਚਾਹੀਦਾ ਮਾਲਕਾ
ਉਹਦੀ ਜਿੰਦਗੀ ਦਾ ਇੱਕ ਸਾਥ ਦੇਦੇ
**ਰਣਜੋਤ ਸਿੰਘ**

Tuesday, March 10, 2020
Topic(s) of this poem: poet
COMMENTS OF THE POEM
READ THIS POEM IN OTHER LANGUAGES
Close
Error Success