Sachiyan Gallan Written By Mandeep Khanpuri Poem by Mandeep Khanpuri

Sachiyan Gallan Written By Mandeep Khanpuri

ਜਵਾਨੀ ਤੇ ਸ਼ਾਮ



ਮਿੱਟੀ ਤੋਂ ਬਣ ਕੇ ਬੰਦਾ

ਸੋਨੇ ਦੇ ਦੇਖਦਾ ਖ਼ਾਬ ਏ

ਮੁਫ਼ਤ ਦੇ ਵਿਚ ਮਹਿਕਾਂ ਵੰਡਦਾ

ਦਿਆਲੂ ਬੜਾ ਗੁਲਾਬ ਏ

ਸਮੇਂ ਨਾਲ ਤੂੰ ਘਰ ਨੂੰ ਆ ਜਾ

ਸਮਾਂ ਬੜਾ ਖ਼ਰਾਬ ਏ

ਦੂਜਿਆਂ ਦੇ ਘਰ ਸਾੜਨ ਵਾਲੇ ਦੀ

ਦੌਲਤ ਜਲ ਹੀ ਜਾਣੀ ਏ

ਜਵਾਨੀ ਤੇ ਸ਼ਾਮ ਦੋਸਤਾ

ਢਲ ਹੀ ਜਾਣੀ ਏ


ਬੰਦਾ ਮਰਦਾ ਯਾਦ ਨ੍ਹੀਂ ਮਰਦੀ

ਵਾਅਦੇ ਤੇਰੇ ਸਾਰੇ ਫਰਜ਼ੀ

ਕੁੜਤਾ ਤਾਂ ਅਸੀਂ ਸੀ ਲੈਣਾ ਏ

ਫੱਟ ਨੀ ਸਿਉਂ ਦਾ ਕੋਈ ਵੀ ਦਰਜ਼ੀ

ਸਾਡੀ ਤਾਂ ਕਦੇ ਸੁਣਦਾ ਨਹੀਂ

ਵਕਤ ਵੀ ਕਰਦਾ ਆਪਣੀ ਮਰਜ਼ੀ

ਕਾਗਜ਼ ਵਾਂਗੂੰ ਪਾਣੀ ਦੇ ਵਿੱਚ

ਤੇਰੀ ਆਕੜ ਸੜ ਗਲ ਜਾਣੀ ਏ

ਜਵਾਨੀ ਤੇ ਸ਼ਾਮ ਦੋਸਤਾ

ਢਲ ਹੀ ਜਾਣੀ ਏ


ਸੂਰਜ ਵੀ ਤਾਂ ਡੁੱਬਦਾ ਏ

ਕੋਈ ਪੱਥਰ ਚੋਂ ਵੀ ਉਗਦਾ ਏ

ਕੋਈ ਪੰਛੀ ਦਾਣੇ ਖਾਂਦਾ ਏ

ਕੋਈ ਕੀੜੇ ਵੀ ਤਾਂ ਚੁਗਦਾ ਏ

ਜੋ ਮਹਿਲਾਂ ਵਿੱਚ ਸੋਹਣਾ ਲੱਗਦਾ ਏ

ਕੱਚ ਪੈਰਾਂ ਵਿੱਚ ਵੀ ਖੁੱਭਦਾ ਏ

ਜੋ ਕੂੜੇ ਦੇ ਵਿਚ ਸੁੱਟ ਦਿੱਤੀ

ਉਹ ਬੱਚੀ ਪਲ ਹੀ ਜਾਣੀ ਏ

ਜਵਾਨੀ ਤੇ ਸ਼ਾਮ ਦੋਸਤਾ

ਢਲ ਹੀ ਜਾਣੀ ਏ

Sachiyan Gallan Written By Mandeep Khanpuri
COMMENTS OF THE POEM
READ THIS POEM IN OTHER LANGUAGES
Close
Error Success