ਸਮਾਂ ਦੇ ਦਿਓ ਇਕ ਵਾਰੀ Sama Deo Ik Vaari Poem by Ranjot Singh Chahal

ਸਮਾਂ ਦੇ ਦਿਓ ਇਕ ਵਾਰੀ Sama Deo Ik Vaari

ਤੁਸੀਂ ਜ਼ਿੰਦਗੀ ਦੇ ਵਿੱਚ ਆਏ ਹੋ
ਬਹੁਤ ਖੁਸ਼ੀਆਂ ਲੈ ਕੇ ਆਏ ਹੋ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਡੇ ਕਦਮਾ ਦੇ ਵਿਚ ਬੈਠਣ ਦਾ
ਤੁਹਾਡੀਆਂ ਗੱਲਾਂ ਦੇ ਵਿਚ ਹੱਸਣ
ਤੁਹਾਡੇ ਨਾਲ ਰਲ ਮਿਲ ਵੱਸਣ ਦਾ
ਤੁਹਾਡੇ ਨਖਰਿਆਂ ਨੂੰ ਸਹਿਣ ਦਾ
ਤੁਹਾਡੀ ਤਰੀਫ ਬਹੁਤ ਕਰਨ ਦਾ
ਤੁਹਾਡੀਆਂ ਅੱਖਾਂ ਦੇ ਵਿਚ ਦੇਖਣ ਦਾ
ਤੁਹਾਨੂੰ ਨੀਵੀਂ ਪਾਕੇ ਤੱਕਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਨੂੰ ਜ਼ਿੰਦਗੀ ਦੇ ਵਿੱਚ ਰੱਖਣ ਦਾ,

ਤੁਹਾਡੇ ਦਰਦਾਂ ਨੂੰ ਭੁਲਾਉਣਾ
ਤੁਹਾਡੀ ਖੁਸ਼ੀ ਨੂੰ ਮਨਾਉਣ ਦਾ
ਤੁਹਾਡਾ ਹੱਥ ਫੜ ਕੇ
ਹੱਥ ਵਿਚ ਹੱਥ ਪਾਉਣ ਦਾ
ਤੁਹਾਡੀ ਮਾਸੂਮੀਅਤ ਨੂੰ ਤੱਕਣ ਦਾ
ਤੁਹਾਡਾ ਖਿਆਲ ਹਮੇਸ਼ਾ ਰੱਖਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਨੂੰ ਜ਼ਿੰਦਗੀ ਦੇ ਵਿਚ ਰੱਖਣ ਦਾ

ਤੁਹਾਨੂੰ ਪਿਆਰ ਨਾਲ ਬੁਲਾਉਣ ਦਾ
ਤੁਹਾਡੇ ਬੋਲਾਂ ਨੂੰ ਸੁਣਨ ਦਾ
ਤੁਹਾਡੀਆਂ ਗਾਲਾਂ ਵੀ ਸਹਿਣ ਦਾ
ਤੁਹਾਡਾ ਪਿਆਰ ਵੀ ਲੈਣ ਦਾ
ਤੁਹਾਡੇ ਨਾਲ ਲੜਨ ਦਾ
ਫਿਰ ਮਿੰਟਾਂ ਵਿੱਚ ਮਨਾਉਣ ਦਾ
ਮੈਨੂੰ ਸਮਾਂ ਦਿਓ ਇਕ ਵਾਰੀ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ

ਸ਼ਾਇਦ ਤੁਸੀਂ ਮੇਰੇ ਨਹੀਂ,
ਪਰ ਫਿਰ ਵੀ ਤੁਹਾਨੂੰ ਚਾਹੁੰਦਾ ਹਾਂ
ਕਿਉਂਕਿ ਦਿਲ ਕਰਦਾ ਏ ਵਾਰ-ਵਾਰ
ਪਿਆਰ ਕਰਨ ਨੂੰ, ਤੁਹਾਡੇ ਨਾਲ
ਬਸ ਹੁਣ ਇਹ ਦਿਲ ਡਰਦਾ ਏ
ਤੁਹਾਨੂੰ ਖੋਣ ਦਾ, ਤੁਹਾਨੂੰ ਖੋਣ ਦਾ
ਮੈਨੂੰ ਸਮਾਂ ਦੇ ਦਿਓ ਇਕ ਵਾਰੀ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ
ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ ।।

ਸਮਾਂ ਦੇ ਦਿਓ ਇਕ ਵਾਰੀ Sama Deo Ik Vaari
Wednesday, May 27, 2020
Topic(s) of this poem: love,love and art
COMMENTS OF THE POEM
READ THIS POEM IN OTHER LANGUAGES
Close
Error Success