ਪਲ ਪਲ ਮਰ ਰਿਹਾ ਹੈ Poem by Sukhbir Singh Alagh

ਪਲ ਪਲ ਮਰ ਰਿਹਾ ਹੈ

Rating: 5.0

ਇਹ ਬੰਦਾ ਪਲ ਪਲ
ਮਰ ਰਿਹਾ ਹੈ

ਕਦੀ ਵਿਕਾਰਾਂ ਵਿਚ
ਕਦੀ ਬੁਰੇ ਵਿਚਾਰਾਂ ਵਿਚ

ਇਹ ਬੰਦਾ ਪਲ ਪਲ
ਮਰ ਰਿਹਾ ਹੈ

ਇਸ ਵਿੱਚੋ ਨਿਕਲਣਾ ਵੀ
ਇਸ ਦੇ ਵਸ ਦੀ ਗੱਲ ਨਹੀਂ

ਜੇ ਰੱਬ ਮਿਹਰ ਕਰੇ
ਤਾਂ ਹੀ ਬਚ ਸਕਦਾ ਹੈ

ਔਗੁਣਾਂ ਨਾਲ ਭਰਿਆ ਬੰਦਾ
ਇਹ ਤੇਰੇ ਅਗੇ ਬੇਨਤੀ ਕਰ ਰਿਹਾ ਹੈ

ਨਾਮ ਤੋਂ ਬਿਨਾ ਇਹ
ਪਲ ਪਲ ਮਰ ਰਿਹਾ ਹੈ

ਇਹ ਬੰਦਾ ਪਲ ਪਲ
ਮਰ ਰਿਹਾ ਹੈ

Friday, December 2, 2016
Topic(s) of this poem: death
COMMENTS OF THE POEM
READ THIS POEM IN OTHER LANGUAGES
Close
Error Success