ਥੱਕ ਗਿਆ ਹੁਣ ਮੈਂ ਤਾਂ Poem by Sukhbir Singh Alagh

ਥੱਕ ਗਿਆ ਹੁਣ ਮੈਂ ਤਾਂ

ਕਿੰਨੇ ਕ ਹੋਰ ਇਮਤਿਹਾਨ ਲਹੋਗੇ
ਮੇਰੇ ਪਰਮਾਤਮਾ
ਥੱਕ ਗਿਆ ਹੁਣ ਮੈਂ ਤਾਂ
ਰੋਂਦੀ ਮੇਰੀ ਆਤਮਾ

ਜਨਮ ਜਨਮਾਂਤਰਾਂ ਦਾ ਵਿਛੜੀਆਂ ਮੈਂ
ਵਿਕਾਰਾਂ ਦੇ ਨਸ਼ੇ ਵਿੱਚ ਫਸ ਗਿਆ ਮੈਂ

ਇਹ ਮਾਇਆ ਦੇ ਦੂਤ
ਪੰਜ ਪੰਜ
ਮੈਂ ਤਾਂ ਕਲਾ ਹਾਂ
ਇੰਨਾ ਦੀਆਂ ਸ਼ਕਤੀਆਂ ਸਾਮ੍ਹਣੇ
ਮੈਂ ਤਾਂ ਝੱਲਾ ਹਾਂ

ਅੱਕ ਗਿਆ ਹਾਂ ਰੱਬਾ ਮੈਂ ਤਾਂ
ਅੰਦਰੋਂ ਹੋ ਗਿਆ ਮੇਰਾ ਖਾਤਮਾ
ਕਿੰਨੇ ਕ ਹੋਰ ਇਮਤਿਹਾਨ ਲਹੋਗੇ
ਮੇਰੇ ਪਰਮਾਤਮਾ
ਥੱਕ ਗਿਆ ਹੁਣ ਮੈਂ ਤਾਂ
ਰੋਂਦੀ ਮੇਰੀ ਆਤਮਾ

COMMENTS OF THE POEM
READ THIS POEM IN OTHER LANGUAGES
Close
Error Success