ਅਣਜਾਣੀਆਂ ਰਾਹਾਂ Poem by Sukhbir Singh Alagh

ਅਣਜਾਣੀਆਂ ਰਾਹਾਂ

ਤੁਰਿਆ ਜਾ ਰਿਹਾ ਹਾਂ. ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।

ਕੀ ਜ਼ਿੰਦਗੀ ਵਿੱਚ ਬਣਨਾ,
ਅਜੇ ਤਕ ਤਾਂ ਸੋਚਿਆਂ ਹੀ ਨਹੀਂ।
ਸਮਾਂ ਲੰਘਦਾ ਜਾ ਰਿਹਾ ਹੈਂ,
ਕੀ ਕਰਾਂ ਰੋਕ ਸਕਦਾ ਵੀ ਨਹੀਂ।

ਤੁਰਿਆ ਜਾ ਰਿਹਾ ਹਾਂ, ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।

ਕੁੱਝ ਤਾਂ ਮੇਰਾ ਦੋਸ਼,
ਕੁੱਝ ਵਕਤ ਦੀ ਮਾਰ ਵੀ ਲਗਦੀ ਏ।
ਹੁਣ ਤਾਂ ਭਾਣਾ ਮੰਨਣਾ ਹੀ ਪੈਣਾ,
ਬਾਕੀ ਤਾਂ ਮਰਜ਼ੀ ਰੱਬ ਦੀ ਏ।

ਤੁਰਿਆ ਜਾ ਰਿਹਾ ਹਾਂ, ਅਣਜਾਣੀਆਂ ਰਾਹਾਂ ਤੇ।
ਸਮਾਂ ਲੰਘਾਂ ਰਿਹਾ ਹਾਂ, ਅਣਚਾਹੀਆਂ ਕਾਰਾਂ ਤੇ।

COMMENTS OF THE POEM
READ THIS POEM IN OTHER LANGUAGES
Close
Error Success