ਧੁੰਦਲਾ ਭਵਿੱਖ Poem by Sukhbir Singh Alagh

ਧੁੰਦਲਾ ਭਵਿੱਖ

ਕਿਸ ਪਾਸੇ ਜਾਣਾ
ਕਿਹੜੀ ਹੈਂ ਮੇਰੀ ਮੰਜ਼ਿਲ
ਬੱਸ ਇਸੀ ਤੋਂ ਅਣਜਾਣ ਹਾਂ।
ਤੁਰਿਆ ਜਾਂਦਾ ਹਾਂ
ਅਣਜਾਣੀਆਂ ਰਾਹਾਂ ਤੇ
ਕੋਈ ਪੁੱਛੇ ਤਾਂ ਮੈਂ ਬੇਜ਼ਬਾਨ ਹਾਂ।
ਧੁੰਦਲਾ ਧੁੰਦਲਾ ਜਿਹਾ ਭਵਿੱਖ
ਚਿੰਤਾ ਚ ਮਰਦਾ ਇਨਸਾਨ ਹਾਂ।
ਇਹ ਜੋ ਦੌੜ ਲੱਗੀ ਹੈਂ ਮਾਇਆ ਦੀ
"ਅਲੱਗ" ਹਾਰਿਆ ਹੋਇਆ
ਬੱਸ ਕੁੱਝ ਦਿਨਾਂ ਦਾ ਮਹਿਮਾਨ ਹਾਂ।

Sukhbir Singh "Alagh"

COMMENTS OF THE POEM
READ THIS POEM IN OTHER LANGUAGES
Close
Error Success