ਮੇਰਾ ਛੋਟਾ ਮੁੰਡਾ ਮੈਨੂੰ ਪੁੱਛਦਾ ਹੈ: ਕੀ ਮੈਂ ਗਣਿਤ ਸਿੱਖਾਂ?
ਕੀ ਫਾਇਦਾ ਹੈ, ਮੈਂ ਕਹਿਣ ਲੱਗਦਾ ਹਾਂ
ਕਿ ਰੋਟੀ ਦੇ ਦੋ ਕਿਨਾਰੇ ਇੱਕ ਤੋਂ ਵੱਧ ਹੁੰਦੇ ਹਨ
ਇਹ ਤੂੰ ਇੱਕ ਦਿਨ ਜਾਣ ਜਾਵੇਂਗਾ।
ਮੇਰਾ ਛੋਟਾ ਮੁੰਡਾ ਮੈਂਨੂੰ ਪੁੱਛਦਾ ਹੈ:
ਕੀ ਮੈਂ ਫਰਾਂਸੀਸੀ ਸਿੱਖਾਂ?
ਕੀ ਫਾਇਦਾ ਹੈ, ਮੈਂ ਕਹਿਣ ਲੱਗਦਾ
ਇਹ ਦੇਸ਼ ਤਬਾਹ ਹੋਣ ਵਾਲ਼ਾ ਹੈ।
ਤੇ ਜੇਕਰ ਤੂੰ ਆਪਣੇ ਢਿੱਡ 'ਤੇ ਹੱਥ ਫੇਰਦੇ ਹੋਏ
ਕੁਰਲਾਵੇਂ, ਬਿਨਾਂ ਤਕਲੀਫ ਦੇ ਝੱਟ ਸਮਝ ਜਾਵੇਂਗਾ।
ਮੇਰਾ ਛੋਟਾ ਮੁੰਡਾ ਮੈਂਨੂੰ ਪੁੱਛਦਾ ਹੈ: ਕੀ ਮੈਂ ਇਤਿਹਾਸ ਪੜ੍ਹਾਂ?
ਕੀ ਫਾਇਦਾ ਹੈ, ਮੈਂ ਕਹਿਣ ਲੱਗਦਾ ਹਾਂ
ਆਪਣੇ ਸਿਰ ਨੂੰ ਜ਼ਮੀਨ 'ਚ ਧਸਾਉਣਾ ਸਿੱਖ
ਤਦ ਸ਼ਾਇਦ ਤੂੰ ਜਿਉਂਦਾ ਰਹਿ ਸਕੇਂ।
- ਜਰਮਨ ਕਵੀ ਬ੍ਰਤੋਲਤ ਬ੍ਰੈਖਤ
translation by #ਲਲਕਾਰ
This poem has not been translated into any other language yet.
I would like to translate this poem