ਮੈਨੂੰ ਲੋਕੀ ਪੁੱਛਣ
ਲਵ ਕਿ ਹੁੰਦਾ?
ਇਸ ਦਾ ਨ ਕੋਈ ਰੂਪ, ਨ ਭੇਖ
ਨ ਰੰਗ, ਨ ਰੇਖ,
ਮੈਂ ਕੀ ਦੱਸਾਂ?
ਇਹ ਲੈਂਦਾ
ਊੰਚੀਆਂ ਪੀਂਘਾਂ
ਇਸ ਵਿਚ ਭਰੀ ਉਮੰਗਾਂ
ਮੈਂ ਕੀ ਦੱਸਾਂ?
ਇਹ ਕਦੇ ਹੰਸਾਵੇਂ
ਕਦੇ ਰੁਲਾਵੇ
ਕਦੇ ਪ੍ਰੀਤ ਦੀ ਰੀਤ ਬਤਾਵੇ
ਮੈਂ ਕਿ ਦੱਸਾਂ?
ਇਸ ਦੀ ਅਜਬ ਕਹਾਣੀ
ਇਹ ਕਦੇ ਸ਼ਰਮਾਏ
ਕਦੇ ਚੁੱਪ ਹੋ ਜਾਏ
ਕਦੇ ਘੁੱਟ ਕੇ ਜੱਫੀ ਪਾਵੈ
ਮੈਂ ਕਿ ਦੱਸਾਂ?
ਇਸ ਵਿੱਚ ਲੈੱਟਪੱਟਿਆਂ ਕੁਦਰਤ ਸਾਰਾ
ਕਦੇ ਮੁਰਝਾਵੇਂ, ਕਦੇ ਫੁੱਲ ਖਿਡਾਵੇ
ਇਹ ਜਨਮ ਜਨਮ ਦਾ ਬੰਧਨ
ਇਸ ਦਾ ਨ ਪਤਾ ਚਲੇ
ਇਹ ਅੰਖ ਮਿਚੋਲੀ
ਜਦੋਂ ਦਿਲ ਇਲੁ
ਇਲੁ ਕਰਦਾ
ਤਾਂ ਪਤਾ ਲਗੇ
ਮੈਂ ਕੀ ਦੱਸਾਂ?
ਇਸ ਤੇ ਲਿਖੀਆਂ
ਕਿੰਨੀਆਂ ਕਿਤਾਬਾਂ
ਕਿਸੇ ਨੂੰ ਨ ਪਤਾ ਚਲਿਆ
ਇਸ ਤੋਂ ਬਚੇ ਨ ਪੀਰ ਪੈਗੰਬਰ
ਇਸ ਵਿਚ ਰਬ ਵਸਦਾ, ਮੈਂ ਕਿ ਦੱਸਾਂ?
This poem has not been translated into any other language yet.
I would like to translate this poem