ਇਕ ਅਜੁਭਾ Poem by C. P. Sharma

ਇਕ ਅਜੁਭਾ

ਜ਼ਿੰਦਗੀ
ਇਕ ਅਜੁਭਾ ਹੈ
ਇਸ ਨੂੰ ਪਕੜਨ ਦਾ ਹਰ ਜਤਨ
ਮੇਰੀ ਨਾਕਾਮਿਯਾਬੀ ਦਾ ਮਨਸੂਬਾ ਹੈ।

ਏ ਕਹਿੰਦੀ ਹੈ
ਤੂੰ ਮੈਨੂੰ ਜੀ ਭਰ ਕੇ ਵੇਖ
ਤੂੰ ਮੈਨੂੰ ਪਲ ਪਲ ਬਦਲ ਦੇ ਵੇਖ
ਮੈਂ ਇਕ ਹਮੇਸ਼ਾ ਵਹਿੰਦਾ ਦਰਿਆ ਹਾਂ
ਕਦੇ ਮੈਂ ਬਰਫ ਵਰਗਾ ਠੰਡਾ ਹਾਂ
ਸੂਰਜ ਦੇ ਨਿੱਘ ਤੋਂ ਪਿਘਲ
ਪੱਥਰਾਂ ਵਿਚੋਂ ਡਿਗਦਾ
ਝਰਣਾ ਹਾਂ

ਮੇਰੇ ਨਾਲ ਵਹ ਕੇ ਦੇਖ
ਮੇਰੇ ਨਾਲ ਖੇਡ ਦੇ ਜੀਵ ਜੰਤੂਆਂ ਨਾਲ ਖੇਡ
ਪੇਡ ਪੌਦਿਆਂ ਤੇ ਫੁੱਲਾਂ ਦਾ ਆਨੰਦ ਲੈ
ਤੇ ਉਸ ਰਬ ਨੂੰ ਯਾਦ ਕਰ
ਜਿਸਨੇ ਤੈਨੂੰ ਬਣਾਯਾ
ਇਬਾਦਤ ਕਰ
ਮੌਜ ਕਰ

ਮੈਨੂੰ ਕੈਦ ਨ ਕਰ
ਮੇਰੇ ਤੇ ਸੀਮਾਵਾਂ, ਧਰਮਾਂ ਜਾ ਰੰਗਾਂ ਦੇ
ਕੋਈ ਬਾਂਧ ਨਾ ਲਗਾ
ਮੈਨੂੰ ਟੋਬਾ ਬਣਾ ਕੇ
ਬਦਬੂ ਨ ਫੈਲਾ
ਮੈਨੂੰ ਵਹਣ ਦੇ
ਫੁੱਲਾਂ ਨਾਲ
ਮਹਕ ਲੈ
ਚਿੜੀ ਵਾਂਙ
ਚਹਕ ਲੈ

ਇਕ ਅਜੁਭਾ
Saturday, November 5, 2016
Topic(s) of this poem: lifestyle
COMMENTS OF THE POEM
READ THIS POEM IN OTHER LANGUAGES
C. P. Sharma

C. P. Sharma

Bissau, Rajasthan
Close
Error Success