ਮੈਂ ਤੱਕਿਆ ਜੱਗ ਸਾਰਾ
ਮੈਨੂੰ ਨ ਪਤਾ ਲਗਿਆ
ਮੈਂ ਢੂੰਡਿਆਂ ਹਰ ਥਾਂ ਤੇ
ਮੈਨੂੰ ਨ ਰੱਬ ਲੱਭਿਆ
ਮੈਂ ਗ੍ਰੰਥ ਵੀ ਪੜ੍ਹਦਾ ਘਨੇਰੇ
ਉਨ੍ਹਾਂ ਵਿਚ ਨ ਰੱਬ ਦਿਸਿਆ
ਮੈਂ ਮੱਥਾ ਟੇਕਾਂ ਮੰਦਿਰ, ਗੁਰੁਦਵਾਰੇ
ਮੈਨੂੰ ਰੱਬ ਨਹੀਂ ਮਿਲਿਆ
ਮੈਨੂੰ ਨ ਪਤਾ ਲਗੇ ਰੱਬ ਕਿ ਕਹਿੰਦਾ
ਰਬ ਕਿ ਕਰਦਾ, ਰਬ ਕਿੱਥੇ ਵਸਦਾ
ਜਦੋ ਆਏ ਇੱਥੇ ਸੁਨਾਮੀ
ਮੈਂ ਰਬ ਰਬ ਕਰਦਾ
ਰਬ ਦਿਸਦਾ ਜਦੋਂ ਕਿੱਥੇ ਅੱਗ ਲਗੇ
ਰਬ ਦਿਸਦਾ ਜਦੋਂ ਕਿੱਥੇ ਧਰਤੀ ਹਿਲੇ
ਰਬ ਦਿਸਦਾ ਜਦੋਂ ਕਿੱਥੇ ਸੋਖਾ ਪੜੇ
ਰਬ ਦਿਸਦਾ ਜਦੋ ਮੂਸੀਬਤਾਂ ਪੜੇ
ਕਿਯੋਂ ਦਿਸਦਾ ਨਹੀਂ ਨਦਿਆਂ ਪਹਾੜਾਂ ਵਿੱਚ
ਜਿੱਥੇ ਭਾਂਤ ਭਾਂਤ ਦੇ ਜੀਵ ਪਲੇ
ਆਕਾਸ਼ਾਂ ਵਿੱਚ ਮੈਦਾਨਾਂ ਵਿੱਚ
ਜਿੱਥੇ ਪਂਖੀ ਉਡਣ ਤੇ ਮਨੁੱਖ ਪਲਣ
ਕਿਯੋਂ ਨਹੀਂ ਦਿਸਦਾ ਫੁੱਲਾਂ ਬਹਾਰਾਂ ਵਿਚ
ਫਲਾਂ ਨਾਲ ਲੈਦੇ ਪੇੜਾਂ ਦੀ ਕਤਾਰਾਂ ਵਿਚ
ਲਾਹਰਾਦੀਆਂ ਕਣਕ ਦੀ ਬੱਲੀਆਂ ਵਿਚ
ਮੋਤੀਆਂ ਭਰੀ ਮੱਕੀ ਦੀਆਂ ਛੱਲੀਆਂ ਵਿਚ
ਮਨੁੱਖ ਦੀਆਂ ਸੀਮਾ ਦੱਸਣ ਲਈ
ਕਰੋਪੀ ਕਰ ਉਹ ਰਾਹ ਵਿਖਾਉਂਦਾ ਹੈ
ਭਲਾਈ ਲਈ ਉਹ ਸਬ ਕਰਦਾ ਹੈ
ਫੇਰ ਭੀ ਤੂੰ ਉਸਤੋਂ ਕਿਯੋਂ ਡਰਦਾ ਹੈ?
This poem has not been translated into any other language yet.
I would like to translate this poem