ਇਹ ਰੰਗ ਬਿਰੰਗੀ ਦੁਨੀਆਂ ਹੈ
ਇਥੇ ਹਰ ਰੰਗ ਤੇ ਲੋਕੀ ਨੱਚਣ
ਕਦੇ ਹੋਲੀ ਦੇ ਰੰਗਾਂ ਦੀ ਮਸਤੀ
ਕਦੇ ਕਣਕ ਦੀ ਬੱਲੀਆਂ ਨੱਚਣ
ਕਿਥੇ ਬਰਸਣ ਰੰਗ ਬੈਸਾਖੀ ਦੇ
ਕਿਥੇ ਮੰਨਣ ਰੰਗੋਲੀ ਬੀਹੂ ਦੀ
ਲੋਕੀ ਨੱਚਣ ਵੱਖਰੇ ਨਾਂ ਲੈ ਕੇ
ਕਿਥੇ ਮਸਤੀ ਫੈਲੀ ਵਿਸ਼ੂ ਦੀ
ਨਾਂ ਦੇ ਵਿੱਚ ਯਾਰੋਂ ਕਿ ਪਿਆ?
ਹਰ ਨਾਂ ਤੇ ਲੋਕੀ ਨੱਚਦੇ ਨੇ
ਹਰ ਰੰਗ ਦੇ ਲੋਕੀ ਆਸ਼ਿਕ਼ ਨੇ
ਕੁਦਰਤ ਵਿੱਚ ਰੰਗ ਬਿਖਰ ਦੇ ਨੇ
ਬੁੱਲੇ ਨੂੰ ਦਿੱਸੇ ਇਕੋ ਹੀ ਰੰਗ
ਜਿਸ ਵਿੱਚ ਸਾਰੇ ਰੰਗ ਵਸਦੇ ਨੇ
ਰੰਗ ਬੈਸਾਖੀ ਵਿੱਚ ਖੂਬ ਰੰਗੋ
ਪਰ ਯਾਦ ਰੱਖੋ ਕੁਰਬਾਨੀਆਂ ਨੂੰ
ਨੋਟ - Delhi Poetry Festival ਦੇ 'ਰੰਗ ਬੈਸਾਖ਼ੀ ਦੇ' ਲਈ ਲਿਖੀ ਗਈ ਲੇਟ-ਲਤੀਫ਼ ਰਚਨਾ।
This poem has not been translated into any other language yet.
I would like to translate this poem