ਉੱਹ ਇੱਕ ਮੂਰਤ ਸੀ,
ਮੂਰਤ ਵੀ ਰੱਬ ਵਰਗੀ
ਦੇਖੀ ਸੀ ਕਦੇ ਖ਼ਾਬ ‘ਚ,
ਤੇ ਫ਼ੇਰ!
ਬੜਾ ਲੱਭਿਆ,
ਸ਼ਹਿਰ ਸ਼ਹਿਰ, ਗਲੀ ਗਲੀ,
ਜੰਗਲ ਬੇਲੇ, ਬੱਦਲਾਂ ‘ਚ
ਅਸਮਾਨ ਘੋਖ ਮਾਰਿਆ
ਉਹਦੀ ਤੜਫ਼ ਵਿੱਚ,
ਹਉਂਕੇ ਨਹੀਂ ਸੀ ਰੁੱਕਦੇ
ਕਦੇ ਅੱਥਰੂ ਨਹੀਂ ਸੀ ਸੁੱਕਦੇ
ਤਾਂਘ ਬੱਸ ਤਾਂਘ,
ਉਹਨੂੰ ਤੱਕਣ ਦੀ, ਮਿਲਣ ਦੀ
ਗੁੰਮ ਰਹਿੰਦਾ, ਖਿਆਲਾਂ ‘ਚ ਦਿਨ ਰਾਤ ਹਰ ਪੱਲ
ਫ਼ੇਰ ਉਹ ਮਿਲਿਆ, ਅਚਨਚੇਤ!
ਰੋਸ਼ਨੀ ਚਮਕੀ,
ਅਜ਼ਬ ਨਜ਼ਾਰਾ ਤੱਕਿਆ
ਨੈਣ ਕਾਸ਼ਨੀ, ਨਿਰਾ ਨੂਰ,
ਅਨੋਖਾ ਸਰੂਰ
ਲੱਗਿਆ ਜਿਵੇਂ,
ਚੰਨ ਧਰਤੀ ਤੇ ਆ ਗਿਆ
ਫ਼ੁੱਲਾਂ ਨਾਲ ਢੱਕਿਆ ਹੋਇਆ
ਮੇਰਾ ਰੱਬ ਮੇਰੇ ਸਾਹਮਣੇ।
ਜਿਸ ਨੂੰ ਦੇਖਣ ਲਈ ਮੈਂ ਸਾਹ ਰੋਕੇ ਹੋਏ ਸਨ
This poem has not been translated into any other language yet.
I would like to translate this poem