ਮੈ ਕੀ ਆਖਾਂ ਉਸ ਦੋਸਤ ਦੇ ਲਈ,
ਜੋ ਫਰਿਸ਼ਤਿਆਂ ਵਰਗੀ ਸੀ
ਆਪਣਿਆਂ ਨਾਲੋਂ ਵੱਧ ਅਪਣੀ,
ਉਹ ਮੈਨੂੰ ਲਗਦੀ ਸੀ
ਉਹ ਬਦਲਦੇ ਮੌਸਮਾਂ ਨਾਲ ਨਹੀ ਸੀ ਬਦਲੀ,
ਮੇਰੇ ਦਿਲ ਵਿਚ ਘਰ ਬਣਾ, ਉਹ ਮੇਰੇ ਗਮਾਂ ‘ਚ ਉਦਾਸ ਰਹਿੰਦੀ,
ਤੇ ਖੁਸ਼ੀਆਂ ‘ਚ ਹਸਦੀ, ਮੇਰੇ ਨਾਲ
ਪਤਾ ਨਹੀ ਉਹ ਕਿਸ ਰਸਤੇ ਪੈ ਗਈ,
ਮੁੜ ਨਾ ਪਰਤੀ,
ਜਾਂਦੀ ਜਾਂਦੀ ਸਭ ਗਲੀਆਂ, ਕੋਨੇ, ਰਾਂਵਾਂ ਰੁਸ਼ਨਾ ਗਈ
ਦੇ ਗਈ ਯਾਦਾਂ ਦੀਆਂ ਕੁਝ ਤਸਵੀਰਾਂ,
ਪਰ ਅੱਖਾਂ ਦੇ ਮੇਰੇ ਸੁਪਨੇ ਖਿੰਡਾਂ ਗਈ
ਓੁਹ ਮਿਲਦੀ ਸੀ, ਧੁੱਪ ‘ਚ ਛਾਂ ਬਣਕੇ,
ਕਦੇ ਲਾਂਉਦੀ ਸੀ, ਕਲੇਜੇ ਮਾਂ ਬਣਕੇ
ਇਕ ਬਾਰ ਮੰਗ ਕੇ ਤਾਂ ਵੇਖਦੀ,
ਜਾਨ ਹਾਜ਼ਰ ਕਰ ਦੇਣੀ ਸੀ,
ਸਾਰੇ ਸਾਹ ਅਰਪਣ ਕਰ, ਉਹਦੇ ਸਾਹਾਂ ਨੂੰ ਪੀਡੀ ਗੰਢ ਮਾਰ ਲੈਣੀ ਸੀ,
ਇਹੋ ਜੇਹੀ ਗੰਢ, ਜੋ ਕਦੇ ਨਾ ਖੁਲਦੀ,
ਤੇ ਉਹ ਕਦੇ ਜੁਦਾ ਨਾ ਹੁੰਦੀ ਮੇਰੇ ਨਾਲੋਂ
This poem has not been translated into any other language yet.
I would like to translate this poem
Love rises like sun in love and friendship. This is again a very thoughtful poem on friendships and love.10