Jadon Mai Rab Si Poem by C. P. Sharma

Jadon Mai Rab Si

ਜਦੋਂ ਮੈਂ ਰੱਬ ਸੀ


ਜਦੋਂ ਮੈਂ ਰੱਬ ਸੀ
ਮੈਂ ਸਵੈ ਵਿੱਚ ਸਮਾਇਆ
ਮੇਰੇ ਵਿੱਚ ਸਰਬ ਸਮਾਇਆ
ਮੈਨੂੰ ਇਹ ਨਹੀਂ ਭਾਇਆ

jadon mai rab si
mai swai wich samaiya
mere wich sarab samaiya
menu eh nahi bhaiya

ਮੇਰੀ ਹਉਮੈ ਸੀ ਇੰਨੀ ਵਿਰਾਟ
ਕਿ ਇਸ ਵਿੱਚ ਸਗਲ ਬ੍ਰਿਹਮਾਡ ਸਮਾਏ
ਇਨ੍ਹਾਂ ਦੀਆਂ ਰਚਨਾਵਾਂ ਸੀ ਨਿਰੰਕਾਰ
ਮੈਨੂੰ ਇਹ ਨਹੀਂ ਭਇਆ

meri haume si inni viraat
ki is wich sagal brahimand samaye
inah diyan rachanawan si nirankar
mainu eh nahi bhaiya

ਨ ਸਮਾਂ ਦਾ ਸੀ ਕੋਈ ਵੀਚਾਰ
ਸਮਾਂ ਵੀ ਮੇਰੇ ਵਿਚ ਸੀ
ਨ ਜੰਮਣ ਮਰਣ ਸੀ
ਨ ਖੁਸ਼ੀ ਤੇ ਸ਼ੋਕ....... ਮੈਨੂੰ ਇਹ ਨਹੀਂ ਭਾਇਆ।

n samaa da si koi vichaar
samaa mere wich si
n jamman maran si
n khushi te shok....mainu eh nahi bhaiya

ਇੱਕਲ੍ਹੇ ਸਵੈ ਨੂੰ
ਇਹ ਆਨੰਦ ਨਹੀਂ ਭਾਇਆ
ਅਤੇ ਸੰਕਲਪ ਲਿਆ
ਤੇ ਸਵੈ ਪ੍ਰਗਟਾਇਆ..... ਮੈਨੂੰ ਇਹ ਸਬ ਭਾਇਆ।

ikkale swai nu
eh anand nahi bhaiya
ate sankalp litaa
te swai nu pragtaaya...Mainu eh sabh bhaiya

ਇੱਕ ਤੋਂ ਉਪਜਿਯਾ ਅਨੇਕ
ਅਨੰਤ ਰੰਗ ਅਤੇ ਭੇਖ
ਸ਼ਬਦ ਅਤੇ ਰੇਖ
ਮੈਨੂੰ ਸੰਗੀਤ ਸੁਹਾਯਾ..... ਮੈਨੂੰ ਇਹ ਸਬ ਭਾਇਆ।

ek to upjiya anek
anant rang ate bhekh
shabad ate rekh
mainu sangeet suhaaya......Mainu eh sabh bhaiya

ਰੂਪ, ਰੰਗ, ਰਾਗ ਅਤੇ ਗੰਧ
ਇਨ੍ਹਾਂ ਵਿਚ ਬੈਠਾ ਮੈਂ ਸ਼੍ਰੀਕੰਤ
ਜੰਮ ਮਰਣ ਦਾ ਚੱਕਰ ਚਲਾਇਆ
ਜੋ ਭੀਤਰ ਸੀ ਬਾਹਿਰ ਆਇਆ।....ਮੈਨੂੰ ਇਹ ਸਬ ਭਾਇਆ।

roop, rang, raag ate gandh
innah wich baitha mai shrikant
jaman maran da chkar chalaya
jo bhitar si bahar aaiya......Mainu eh sabh bhaiya

ਅਨੇਕਤਾ ਵਿੱਚ ਭਰਮਾਇਆ
ਮੈਂ ਜਦੋਂ ਦੁੱਖ ਪਾਵਾਂ
ਤਾਂ ਮੈਨੂੰ ਪਤਾ ਲਗੇ
ਅਨੰੜ ਕੀ ਸੀ! ! ! .......ਮੈਨੂੰ ਇਹ ਸਬ ਭਾਇਆ।

anekta wich jag bharmaaiya
mai jado dukh pawan
tan mainu pata lagagya
aanand ki si! ! ! .........Mainu eh sabh bhaiya

ਫ਼ਿਰ ਮੁੜ ਭੀਤਰ ਜਾਵਾਂ
ਤੇ ਆਨੰਦ ਮਨਾਵਾਂ
ਸਵੈ ਦੇ ਸਰਬ ਗੁਣ ਜਾਨਣ
ਮੈਂ ਮੁੜ ਮੁੜ ਆਵਾਂ......ਮੈਨੂੰ ਇਹ ਸਬ ਭਾਇਆ।

phir mud bhitar jawan
te anand manawan
swai de sarab gun janan
mai mud mud aawan......Mainu eh sabh bhaiya

Jadon Mai Rab Si
Friday, March 10, 2017
Topic(s) of this poem: god
COMMENTS OF THE POEM
Randhir Kaur 10 March 2017

'roop, rang, raag ate gandh innah wich baitha mai shrikant..' Bohot wadiya. Pure spiritual feelings.

0 0 Reply
Randhir Kaur 10 March 2017

roop, rang, raag ate gandh innah wich baitha mai shrikant.. Bohot wadiya. Pure spiritual feelings.

0 0 Reply
READ THIS POEM IN OTHER LANGUAGES
C. P. Sharma

C. P. Sharma

Bissau, Rajasthan
Close
Error Success